ਦੇਖੋ ਇੱਕ ਬਿਸਵਾ ਕਿੰਨੇ ਫੁੱਟ ਦਾ ,ਇੱਕ ਕਨਾਲ ਦੇ ਫੁੱਟ
\ਅੱਜ ਦੀ ਅਸੀਂ ਆਪਣੀ ਇਸ ਪੋਸਟ ਵਿੱਚ ਦੱਸਾਗੇ ਕਿ ਅਸੀਂ ਆਪਣੀ ਜਮੀਨ ਦੀ ਮਿਣਤੀ ਕਿਸ ਤਰ੍ਹਾਂ ਕਰ ਸਕਦੇ ਹਾਂ ਅੱਜ ਕੱਲ ਦੀ ਪੀੜੀ ਲਈ ਬਹੁਤ ਜਰੂਰੀ ਹੈ ।
ਸਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਜਰੀਬ ਕਿੰਨੇ ਫੁੱਟ ਦੀ ਹੁੰਦੀ ਹੈ ?
ਇੱਕ ਏਕੜ 'ਚ ਕਿੰਨੇ ਫੁੱਟ ਹੁੰਦੇ ਹਨ ?
ਇੱਕ ਵਿਸਵਾਂ ਚ ਕਿੰਨੇ ਕਨਾਲ ਹੁੰਦੇ ?
ਇਹਨਾਂ ਦੇਸੀ ਮਿਣਤੀ ਦੀ ਜਾਣਕਾਰੀ ਹੋਣੀ ਬਹੁਤ ਜ਼ਰੂਰੀ ਹੈ।
ਇੱਕ ਏਕਡ਼ :- 8 ਕਨਾਲ , 160 ਮਰਲੇ , 96 ਵਿ ਸਵੇ ,
4.8 ਵਿੱਘਾ , 1440 ਵ : ਫੁੱਟ
ਇੱਕ ਵਿਸਵਾ :- 50 ਵ : ਗਜ , 15 ਵ : ਕਰਮ ,
1.660 ਮਰਲੇ , 453.75 ਵ : ਫੁੱਟ
ਇੱਕ ਕਨਾਲ :- 5445 ਵ : ਫੁੱਟ , 180 ਵ : ਕਰਮ
20 ਮਰਲੇ , 12 ਵਿਸਵੇ
ਇੱਕ ਵਿੱਘਾ :- 9075 ਵ : ਫੁੱਟ , 300 ਵ : ਕਰਮ ,
33.3 ਮਰਲੇ , 20 ਵਿਸਵੇ
ਇੱਕ ਮਰਲਾ :- 272.25 ਵ : ਫੁੱਟ , 9 ਵ : ਕਰਮ
30 ਵ : ਗਜ , 0.6 ਵਿਸਵੇ
ਇੱਕ ਗਜ :- 0.91 ਮੀਟਰ
ਇੱਕ ਮੀਟਰ :- 1.09 ਗਜ
ਇੱਕ ਕਰਮ :- 5 ਫੁੱਟ 6 ਇੰਚ
ਜਰੀਬ ਦੀ ਲੰਬਾਈ :- 55 ਫੁੱਟ , 10 ਕਰਮ ,
16.76 ਮੀਟਰ , 18.32 ਗਜ
ਅਸੀ ਉਮੀਦ ਕਰਦੇ ਹਾਂ ਕਿ ਤੁਹਾਨੂੰ ਸਾਡੀ ਪੋਸਟ ਚੰਗੀ ਲੱਗੀ ਹੋਵੇਗੀ ਜੇਕਰ ਤੁਹਾਨੂੰ ਸਾਡੀ ਪੋਸਟ ਚੰਗੀ ਲੱਗੀ ਤਾਂ ਸਾਨੂੰ SUBSCRIBE ਜਰੂਰ ਕਰੋ ।
ਇਹ ਦੇਸੀ ਮਿਣਤੀ ਵਿੱਚ ਆਪਣੇ ਰਾਜ ਤੋਂ ਦੂਜੇ ਰਾਜ ਦੀ ਮਿਣਤੀ ਵਿੱਚ ਅੰਤਰ ਹੁੰਦਾ ਹੈ।